ਖੱਟੜਾ ਦੇ ਹੱਕ ਵਿੱਚ ਕਨੇਡਾ ਦੀ ਐਮ.ਪੀ ਰੂਬੀ ਡੱਲਾ ਨੇ ਪਿੰਡਾ ਵਿੱਚ ਕੀਤਾ ਚੋਣ ਪ੍ਰਚਾਰ (ਵੀਡੀਓ )

Nabha Punjab


ਨਾਭਾ (ਸੁਖਚੈਨ ਸਿੰਘ ) ਵਿਧਾਨਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਸ੍ਰੋਮਣੀ ਅਕਾਲੀਦਲ ਦੇ ਉਮੀਦਵਾਰ ਸਤਵੀਰ ਸਿੰਘ ਖੱਟੜਾ ਦੇ ਹੱਕ ਵਿੱਚ ਕਨੇਡਾ ਦੀ ਐਮ.ਪੀ ਰੂਬੀ ਡੱਲਾ ਨੇ ਪਿੰਡਾ ਵਿੱਚ ਚੋਣ ਪ੍ਰਚਾਰ ਕੀਤਾ। ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਲੁਬਾਣਾ ਵਿਖੇ ਵੱਡੀ ਗਿਣਤੀ ਵਿੱਚ ਹੋਏ ਵੋਟਰਾਂ ਨੂੰ ਉਮੀਦਵਾਰ ਸਤਵੀਰ ਸਿੰਘ ਖੱਟੜਾ ਅਤੇ ਐਮ.ਪੀ ਕਨੇਡਾ ਰੂਬੀ ਡੱਲਾ ਨੇ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਸ੍ਰੋਮਣੀ ਅਕਾਲੀਦਲ ਵੱਲੋਂ ਪੰਜਾਬ ਅੰਦਰ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ ਤੇ ਤੀਸਰੀ ਵਾਰ ਸ੍ਰੋਮਣੀ ਅਕਾਲੀਦਲ ਭਾਜਪਾ ਸਰਕਾਰ ਲਿਆਉਣ ਦਾ ਸੱਦਾ ਦਿੱਤਾ।
ਕਨੇਡਾ ਦੇ ਐਮ.ਪੀ ਰੂਬੀ ਡੱਲਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਤੋਂ ਅਕਾਲੀਦਲ ਦੇ ਉਮੀਦਵਾਰ ਸਤਵੀਰ ਸਿੰਘ ਖੱਟੜਾ ਦੇ ਹੱਕ ਵਿੱਚ ਹਲਕੇ ਦੇ ਲੋਕ ਵੱਡੇ ਗਿਣਤੀ ਵਿੱਚ ਸਮੱਰਥਨ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀਦਲ ਵੱਲੋਂ ਪੰਜਾਬ ਅੰਦਰ ਕਰਵਾਏ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਤੀਸਰੀ ਵਾਰ ਅਕਾਲੀਦਲ ਦੀ ਸਰਕਾਰ ਬਣਾ ਰਹੇ ਹਨ।
ਪਟਿਆਲਾ ਦਿਹਾਤੀ ਹਲਕੇ ਤੋਂ ਅਕਾਲੀਦਲ ਦੇ ਉਮੀਦਵਾਰ ਸਤਵੀਰ ਸਿੰਘ ਖੱਟੜਾ ਨੇ ਕਿਹਾ ਕਿ ਹਲਕੇ ਦੇ ਵੋਟਰਾ ਵੱਲੋਂ ਭਾਰੀ ਗਿਣਤੀ ਵਿੱਚ ਇੱਕਠੇ ਹੋਕੇ ਸ੍ਰੋਮਣੀ ਅਕਾਲੀਦਲ ਦਾ ਸਾਥ ਦਿੱਤਾ ਜਾ ਰਿਹਾ ਹੈ ਜਿਸ ਲਈ ਉਹ ਧੰਨਵਾਦੀ ਹਨ।

Leave a Reply