ਖੁਸ਼ੀ ਦੇ ਮੋਕੇ ਤੇ ਆਖਿਰ ਕਿਉ ਭਾਵੁਕ ਹੋਏ ਅਕਸ਼ੇਕੁਮਾਰ ?

Entertainment Top Slide

ਆਰਵ ਦਾ ਬੀਤੇ ਦਿਨ ਜਨਮਦਿਨ ਸੀ ਜੋ ਕਿ ਅਕਸ਼ੇ ਕੁਮਾਰ ਦਾ  ਬੇਟਾ ਹੈ |ਜਨਮਦਿਨ ‘ਤੇ ਉਨ੍ਹਾਂ ਨੇ ਆਪਣੇ ਬੇਟੇ ਆਰਵ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਬੇਟੇ ਦੀ ਤਸਵੀਰ ਸ਼ੇਅਰ ਕਰਕੇ ਇਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ। ਅਕਸ਼ੈ ਨੇ  ਤਸਵੀਰ ਸਾਂਝੀ ਕਰਦਿਆਂ ਲਿਖਿਆ “ਮੈਂ ਆਪਣੇ ਪਿਤਾ ਤੋਂ ਇਕ ਚੀਜ਼ ਸਿੱਖੀ ਸੀ ਕਿ ਜੇ ਮੈਂ ਕਿਸੇ ਵੀ ਜਗ੍ਹਾ ‘ਤੇ ਫਸ ਜਾਵਾਂਗਾ ਤਾਂ ਮੈਂ ਸਿਰਫ ਅਤੇ ਸਿਰਫ ਆਪਣੇ ਪਿਤਾ ਦੇ ਕੋਲ ਜਾਵਾਂਗਾ, ਜੇ ਮੇਰੀ ਗਲਤੀ ਵੀ ਹੋਵੇਗੀ ਤਾਂ ਮੈਂ ਇਹ ਨਹੀਂ ਸੋਚਾਂਗਾ ਕਿ ਪਾਪਾ ਮੈਨੂੰ ਮਾਰਨਗੇ ਪਰ ਜਦੋਂ ਮੈਂ ਤੈਨੂੰ ਵੀ ਠੀਕ ਅਜਿਹਾ ਹੀ ਕਰਦੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਮੈਂ ਤੈਨੂੰ ਹਮੇਸ਼ਾ ਗਾਈਡ ਕਰਨ ਲਈ ਤੇਰੇ ਨਾਲ ਰਹਾਂਗਾ। ਜਨਮਦਿਨ ਮੁਬਾਰਕ ਹੋਵੇ ਆਰਵ”।

ਅਕਸ਼ੈ ਕੁਮਾਰ ਦੀ ਇਹ ਪੋਸਟ ਦੱਸਦੀ ਹੈ ਕਿ ਰਫ ਐਂਡ ਰਫ ਦਿਖਾਈ ਦੇਣ ਵਾਲੇ ਅਕਸ਼ੈ ਕੁਮਾਰ ਦਿਲ ਤੋਂ  ਬਹੁਤ ਹੀ ਨਰਮ ਹਨ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਅਕਸ਼ੈ ਕੁਮਾਰ ਬੱਚਿਆਂ ਨਾਲ ਸਮਾਂ ਬਤੀਤ ਕਰਨ ਦਾ ਕੋਈ  ਵੀ ਮੌਕਾ ਨਹੀਂ ਛੱਡਦੇ। ਕਦੇ ਉਹ ਆਪਣੀ ਬੇਟੀ  ਨਿਤਾਰਾ ਨਾਲ ਖੇਡਦੇ ਨਜ਼ਰ ਆਉਂਦੇ ਹਨ ਤੇ ਕਦੇ ਆਰਵ ਨਾਲ ਸਮਾਂ ਬਤੀਤ ਕਰਦੇ ਨਜ਼ਰ ਆਉਂਦੇ ਹਨ।

ਦੱਸ ਦਈਏ ਕਿ ਅਕਸ਼ੈ ਕੁਮਾਰ ਦੁਨੀਆ ਦੇ ਚੌਥੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਭਿਨੇਤ ਹਨ ਅਤੇ ਅਜ ਕਲ ਅਕਸ਼ੈ ਕੁਮਾਰ  ਆਪਣੇ ਪਰਿਵਾਰ ਨਾਲ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ।vv

Leave a Reply