ਖਤਰਨਾਕ ਗਿਰੋਹ ਨੂ ਕੀਤਾ ਕਾਬੂ” ਦੇਖੋ ਵੀਡੀਓ’

Faridkot Punjab

ਜਿਥੇ ਅੱਜ ਅਪਰਾਧਿਕ ਪ੍ਰਵਰਤੀ ਵਾਲੇ ਨਿੱਤ ਹੀ ਅਪਰਾਧ ਨੂੰ ਵਧਾਵਾ ਦੇ ਰਹੇ ਨੇ ਪਰ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਸਲਾਘਾਯੋਗ ਯਤਨਾਂ ਕਰਕੇ ਕਈ ਵਾਰ ਵੱਡਿਆ ਵਾਰਦਾਤਾਂ ਹੋਣੀਆਂ ਨਾਕਾਮ ਹੋ ਜਾਂਦੀਆਂ ਹਨ। ਤਾਜਾ ਮਾਮਲਾ ਹੈ ਫਰੀਦਕੋਟ ਦਾ ਜਿਥੇ ਲੁੱਟ ਦੀ ਯੋਜਨਾ ਬਣਾ ਰਹੇ ਲੁਟੇਰਾ ਗਰੋਹ ਦੇ ਅੱਠ ਮੇੰਬਰਾ ਨੂੰ ਗਿਰਫਤਾਰ ਕੀਤਾ ਹੈ। ਜਦੋਂ ਕਿ ਉਹਨਾਂ ਦੋ ਸਾਥੀ ਭੱਜਣ ਵਿੱਚ ਸਫਲ ਹੋ ਗਏ।ਫਰੀਦਕੋਟ ਪੁਲਿਸ ਵਲੋਂ ਦੋ ਗਿਰੋਹਾ ਦੇ ਕਰੀਬ 8 ਮੈਂਬਰਾਂ ਨੂੰ ਕਾਬੂ ਕੀਤਾ ਹੈ
ਜਦਕਿ ਉਹਨਾਂ ਦੇ ਦੋ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋ ਦੋ ਪਿਸਟਲ, ਕਿਰਪਾਨਾ ਅਤੇ ਕਿਰਚਾ ਅਤੇ ਲੇਪਟੋਪ ਬਰਾਮਦ ਕੀਤੇ ਹਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਉੱਤੇ 12 ਮੋਟਰਸਾਇਕਲ ਬਰਾਮਦ ਕੀਤੇ ਗਏ ਜੋ ਇਨ੍ਹਾਂ ਨੇ ਵੱਖ ਵੱਖ ਜਗ੍ਹਾ ਤੋਂ ਚੋਰੀ ਕੀਤੇ ਸਨ। ਇਸ ਸਾਰੇ ਮਾਮਲੇ ਦੀ ਜਾਣਕਾਰੀ ਫ਼ਰੀਦਕੋਟ ਦੇ ਐਸ ਐਸ ਪੀ ਦਰਸ਼ਨ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ।
 ਇਸ ਮੌਕੇ ਐਸ ਐਸ ਪੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਫਰੀਦਕੋਟ ਪੁਲਿਸ ਦੁਆਰਾ ਵੱਖ ਵੱਖ ਟੀਮਾਂ ਬਣਾਈਆਂ ਗਈ ਸੀ। ਜਿਨ੍ਹਾਂ ਨੇ ਲੁੱਟ-ਖਸੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੱਖ ਵੱਖ ਦੋ ਗਰੋਹਾਂ ਦੇ ਅੱਠ ਮੇੰਬਰਾਂ ਨੂੰ ਗਿਰਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਏਗੀ ਤਾ ਜੋ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

Leave a Reply