ਕੈਬਨਿਟ ਮੰਤਰੀ ਪੰਜਾਬ ਗੁਲਜਾਰ ਸਿੰਘ ਰਣੀਕੇ ਪਾਇਲਟ ਜਿਪਸੀ ਕਾਰ ਨਾਲ ਟਕਰਾਈ

Faridkot


ਫਰੀਦਕੋਟ (ਜਗਤਾਰ ਦੋਸ਼ਾੰਝ ) ਅੱਜ ਸਵੇਰੇ ਫਰੀਦਕਟ ਬਠਿੰਡਾ ਨੈਸਨਲ ਹਾਈਵੇ ੧੫ ਤੇ ਕੈਬਨਿਟ ਮੰਤਰੀ ਪੰਜਾਬ ਗੁਲਜਾਰ ਸਿੰਘ ਰਾਣੀਕੇ ਦੀ ਪਾਇਲਟ ਜਿਪਸੀ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਨੈਸਨਲ ਹਾਈਵੇ ਤੇ ਭਾਰੀ ਜਾਂਮ ਲੱਗਾ ਰਿਹਾ।ਇਸ ਰੋਡ ਐਕਸੀਡੈਂਟ ਵਿਚ ਕੈਬਨਿਟ ਮੰਤਰੀ ਗਲਜਾਰ ਸਿੰਘ ਰਾਣਕੇ ਵਾਲ ਵਾਲ ਬਚ ਗਏ ਪਰ ਉਹਨਾ ਦੇ ਪੀਐਸਓ ਅਤੇ ਪਾਇਲਟ ਦੇ ਡਰਾਇਵਰ ਸਮੇਤ ਕਾਰ ਸਵਾਰ ਦੋ ਨੌਜੁਆਨਾਂ ਦੇ ਵੀ ਸੱਟਾਂ ਵੱਜੀਆ ਜਿੰਨਾਂ ਨੂੰ ਇਲਾਜ ਲਈ ਫਰਦਿਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਸ ਮੋਕੇ ਗੱਲਬਾਤ ਕਰਦਿਆਂ ਥਾਨਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਨੈਸਨਲ ਹਾਈਵੇ ਤੇ ਪਾਇਲਟ ਜਿਪਸੀ ਅਤੇ ਇਕ ਪ੍ਰਾਈਵੇਟ ਕਾਰ ਆਪਸ ਵਿਚ ਟਕਰਾਈਆ ਹਨ ਜਿਸ ਦੌਰਾਨ ਚਾਰ ਲੋਕਾਂ ਦੇ ਸੱਟਾਂ ਵੱਜੀਆ ਜਿਂਨਾਂ ਉਹ ਮੈਡੀਕਲ ਫਰੀਦਕੋਟ ਵਿਚ ਲੈਕੇ ਆਏ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ।

 

Leave a Reply