ਕਾਂਗਰਸ ਪਾਰਟੀ ਵੱਲੋਂ ਦੀਨਾਨਗਰ ਵਿਧਾਨਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਅਰੁਣਾ ਚੌਧਰੀ

Gurdaspur Punjab

 ਗੁਰਦਾਸਪੁਰ (ਦੀਪਕ ਕੁਮਾਰ) ਕਾਂਗਰਸ ਪਾਰਟੀ ਵੱਲੋਂ ਜਿਲਾ ਗੁਰਦਾਸਪੁਰ ਦੇ ਦੀਨਾਨਗਰ ਵਿਧਾਨਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਅਰੁਣਾ ਚੌਧਰੀ ਦਾ ਅੱਜ ਦੀਨਾਨਗਰ ਪਹੁੰਚਣ ਤੇ ਹਲਕੇ ਦੇ ਕਾਂਗਰਸੀ ਵਰਕਰਾਂ ਵੱਲੋ ਰੋਡ ਸ਼ੋਅ ਦੌਰਾਨ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਖ ਵੱਖ ਪਿੰਡਾਂ ਤੋਂ ਹੁੰਦੇ ਹੋਏ ਦੀਨਾਨਗਰ ਪਹੁੰਚਣ ਤੇ ਉਹ ਖੁੱਲੀ ਜੀਪ ਚ ਸਵਾਰ ਹੋ ਕੇ ਸ਼ਹਿਰ ਵਿੱਚੋਂ ਦੀ ਹੁੰਦੇ ਹੋਏ ਉਹ ਅਪਣੇ ਨਿਵਾਸ ਸਥਾਨ ਅਵਾਂਖਾ ਵਿਖੇ ਪਹੁੰਚੇ। ਇਸ ਦੌਰਾਨ ਥਾਂ ਥਾਂ ਤੇ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਹਲਕੇ ਦੇ ਲੋਕਾਂ ਦੇ ਪਿਆਰ ਦਾ ਹੀ ਨਤੀਜਾ ਹੈ ਕਿ ਉਹਨਾਂ ਨੂੰ ਪਾਰਟੀ ਨੇ ਲਗਾਤਾਰ ਚੌਥੀ ਵਾਰ ਇਸ ਹਲਕੇ ਤੋਂ ਉਮੀਦਵਾਰ ਐਲਾਨ ਕੇ ਵਿਸ਼ਵਾਸ਼ ਜਤਾਇਆ ਹੈ। ਉਹਨਾਂ ਨੇ ਕਿਹਾ ਕਿ ਅੱਜ ਲੋਕਾਂ ਵੱਲੋਂ ਦਿੱਤੇ ਗਏ ਸਤਿਕਾਰ ਸਦਕਾ ਲੱਗਦਾ ਹੈ ਕਿ ਉਹਨਾ ਵਲੋਂ ਵਿਰੋਧੀ ਬੀਜੇਪੀ ਪਾਰਟੀ ਦੇ ਉਮੀਦਵਾਰ ਬਿਸ਼ਨ ਦਾਸ ਧੁਪੜ ਨੂੰ ਪਿਛਲੀ ਵਾਰ 13000 ਵੋਟਾਂ ਨਾਲ ਹਰਾਇਆ ਸੀ  ਉਹ ਇਸ ਵਾਰ ਇਸ ਨਾਲੋਂ ਵੀ ਵੱਡੇ ਅੰਤਰ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।

Leave a Reply