ਕਾਂਗਰਸ ਨੇ ਆਪਣੀ ਜਿੱਤ ਯਕੀਨੀ ਬਨਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਕੀਤਾ ਤੇਜ

Amritsar Punjab

ਅੰਮ੍ਰਿਤਸਰ (ਸੰਨੀ ਸਹੋਤਾ) ਆਉਣ ਵਾਲੀਆਂ 2017 ਦੀ ਚੋਣਾਂ ਨੂੰ ਲੈ ਕੇ ਹੌਰ ਸਿਆਸੀ ਪਾਰਟੀ ਨੇ ਨੁੱਕੜ ਮੀਟਿੰਗਾਂ ਸ਼ੁਰੂ ਕੀਤੀਆ ਹਨ, ਉਥੇ ਕਾਂਗਰਸ ਨੇ ਵੀ ਆਪਣੀ ਜਿੱਤ ਯਕੀਨੀ ਬਨਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਤੇਜ ਕਰ ਦਿੱਤਾ ਹੈ, ਤਾਂ ਜੋ ਅਕਾਲੀ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇ ਕੇ ਕਾਂਗਰਸ ਨੂੰ ਸੱਤਾ ਵਿਚ ਲਿਆਂਦਾ ਜਾ ਸਕੇ। ਇਸੇ ਸਿਲਸਿਲੇ ਤਹਿਤ ਵਾਰਡ ਨੰਬਰ ੬੪ ਅਧੀਨ ਆਉਂਦੇ ਇਲਾਕਾ ਇੱਕੀ ਕੁਵਾਟਰ ਨਰਾਇਣਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨਰਲ ਸਕੱਤਰ ਅਜੇ ਸ਼ਰਮਾ ਮੋਤੀ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੋਰਾਨ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ ਭਾਜਪਾ ਦੀਆਂ ਨੀਤੀਆ ਤੋਂ ਅੱਕ ਚੁੱਕੀ ਹੈ, ਪਿਛਲੇ ਦਸ ਸਾਲਾਂ ਦੋਰਾਨ ਪੰਜਾਬ ਵਿਚ ਨਸ਼ਾਖੋਰੀ, ਬਰੁਜਗਾਰੀ, ਤੇ ਗੁੰਡਾਗਰਦੀ ਤੋਂ ਇਲਾਵਾ ਗਠਬੰਧਨ ਨੇ ਕੁਝ ਨਹੀ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਦੋਰਾਨ ਗਠਬੰਧਨ ਨੇ ਆਪਣੇ ਰਾਜ ਦੋਰਾਨ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ, ਹਰ ਪਾਸੇ ਗਠਬੰਧਨ ਨੇ ਹਾਹਾਕਾਰ ਮਚਾ ਰੱਖੀ ਹੈ, ਨੋਜਵਾਨ ਰੁਜਗਾਰ ਨਾ ਮਿਲਣ ਕਾਰਨ ਨਸ਼ਿਆਂ ਨੂੰ ਆਪਣਾ ਸਹਾਰਾ ਬਣਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਗੱਭਰੂ ਜਵਾਨ ਖਤਮ ਹੁੰਦੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਪੰਜਾਬ ਦੀ ਜਨਤਾ ਨੂੰ ਇੰਨਸਾਫ ਦਵਾਇਆ ਜਾਵੇਗਾ ਤੇ ਅਕਾਲੀ ਭਾਜਪਾ ਦਾ ਪਤਾ ਸਾਫ ਕਰ ਦਿੱਤਾ ਜਾਵੇਗਾ। ਇਸ ਮੋਕੇ ਅਜੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਗਰੀਬ ਤੇ ਆਮ ਵਰਗ ਦੇ ਲੋਕਾਂ ਦੀ ਮਦਦ ਕਰਨ ਵਾਲੀ ਪਾਰਟੀ ਹੈ, ਪੰਜਾਬ ਦਾ ਭਵਿੱਖ ਸਿਰਫ ਤੇ ਸਿਫ ਕਾਂਗਰਸ ਦੇ ਹੱਥ ਹੀ ਸੁਰੱਖਿਅਤ ਹੈ। ਉਨ੍ਹਾ ਕਿਹਾ ਕਿ 2017 ਦੀ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਜਿੱਤ ਦਾ ਝੰਡਾ ਬੁਲੰਦ ਕਰੇਗੀ। ਇਸ ਮੋਕੇ ਅਜੇ ਸ਼ਰਮਾ ਨੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਮੋਕੇ ਪ੍ਰਦੀਪ ਸ਼ਰਮਾ, ਵਰਿੰਦਰ ਫੁੱਲ, ਸਰਪੰਚ ਕਸ਼ਮੀਰ ਸਿੰਘ, ਸਾਮ ਲਾਲ , ਰਮੇਸ ਕੁਮਾਰ ਬਾਲੀ, ਅਸੋਕ ਕੁਮਾਰ ਅਮਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਆਦਿ ਹਾਜ਼ਰ ਸਨ।

Leave a Reply