ਏਸ਼ੀਆਈ ਮੁਲਕਾਂ ਦੇ ਵਿਦੇਸ਼ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ,ਬੀ.ਐਸ.ਐਫ ਨੇ ਸ੍ਰੀ ਦਰਬਾਰ ਸਾਹਿਬ ਦੇ ਇਰਦ ਗਿਰਦ ਬਣਾਏ ਮੋਰਚੇ

Amritsar

15356639_1081447328641532_3296002899297134025_n
ਅੰਮ੍ਰਿਤਸਰ 3 ਦਸੰਬਰ (ਜਸਬੀਰ ਸਿੰਘ ਪੱਟੀ) ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅੰਮ੍ਰਿਤਸਰ ਵਿਖੇ 3 ਤੇ 4 ਦਸੰਬਰ ਨੂੰ ਕਰਵਾਈ ਜਾ ਰਹੀ ਦੋ ਦਿਨਾ 6ਵੀਂ ਮਨਿਸਟਰੀਅਲ ਕਾਨਫਰੰਸ ਆਫ ‘ਹਾਰਟ ਆਫ ਏਸ਼ੀਆ’ ਵਿੱਚ ਸ਼ਾਮਿਲ ਹੋਣ ਲਈ ਆਏ ਭਾਰਤ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ੍ਰੀ ਤਾਰਿਕ ਅਜੀਜ ਸਮੇਤ 15 ਵੱਖ-ਵੱਖ ਏਸ਼ੀਆਈ ਮੁਲਕਾਂ ਦੇ ਵਿਦੇਸ਼ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਿਨ•ਾਂ ‘ਚ ਅਫਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੇ ਮੰਤਰੀ ਮਿਸਟਰ ਰਬਾਨੀ ਸਲਾਹੁਦੀਨ, ਅਜ਼ਰਬਾਈਜਾਨ ਦੇ ਇੰਟਰਨੈਸ਼ਨਲ ਸਕਿਉਰਿਟੀ ਡੀਪਾਰਟਮੈਂਟ ਦੇ ਮੁਖੀ ਮਿਸਟਰ ਗਯਾ ਮਮਾਦੋਵ, ਚੀਨ ਦੇ ਏਸ਼ੀਆ ਮਾਮਲਿਆਂ ਦੇ ਵਿਭਾਗ ਨਾਲ ਸਬੰਧਿਤ ਅਸਿਸਟੈਂਟ ਵਿਦੇਸ਼ ਮੰਤਰੀ ਕੋਂਗ ਯੁਆਨਯੂ, ਕਜਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਵਿਭਾਗ ਦੇ ਡਿਪਟੀ ਮੰਤਰੀ ਮਿਸਟਰ ਅਕੈਬਿਕ ਕਮਾਲਡੀਨੋਵ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਮਿਸਟਰ ਸਰਤਾਜ ਅਜ਼ੀਜ਼, ਅਫਗਾਨਿਸਤਾਨ ਵਿੱਚ ਰੂਸ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧ ਮਿਸਟਰ ਜ਼ਮੀਰ ਕਾਬੁਲੋਵ, ਭਾਰਤ ਵਿੱਚ ਸਥਿਤ ਸਾਉਦੀ ਅਰਬ ਅੰਬੈਸੀ ਦੇ ਰਾਜਦੂਤ ਮਿਸਟਰ ਸਾਊਦ ਮੁਹੰਮਦ ਅਲਸਤੀ, ਤਜਾਕਿਸਤਾਨ ਦੇ ਪਹਿਲੇ ਡਿਪਟੀ ਮਨਿਸਟਰ ਮਿਸਟਰ ਨਿਜੋਮੀਦੀਨ ਜੁਹੇਦੀ, ਤੁਰਕੀ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਮੰਤਰੀ ਮਿਸਟਰ ਮੈਵਲੁਟ ਕੈਬੂਸੋਗਲੂ, ਤੁਰਮੇਨਿਸਤਾਨ ਦੇ ਵਿਦੇਸ਼ ਮੰਤਰੀ ਮਿਸਟਰ ਰਸ਼ੀਦ ਮੈਰਿਡੋਵ, ਯੂ ਏ ਈ ਤੋਂ ਡਿਪਟੀ ਵਿਦੇਸ਼ ਮੰਤਰੀ ਅਤੇ ਆਈ ਸੀ ਫਾਰ ਇਕਨਾਮਿਕ ਅਫੇਅਰਜ਼ ਮਿਸਟਰ ਅਲਸਈਯਦ ਮੁਹੰਮਦ ਐਚ ਸ਼ਰਫ਼, ਇਰਾਨ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਵਿਭਾਗ ਦੇ ਮੰਤਰੀ ਡਾ: ਜਾਵੇਦ ਜਾਰਿਫ਼, ਕਰਿੰਗਿਸਤਨਾ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਮੰਤਰੀ ਮਿਸਟਰ ਅਰਲਨ ਅਤੇ ਸਹਾਇਕ ਦੇਸ਼ (ਸਪੋਰਟਿੰਗ ਕੰਟਰੀ) ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਜਿਨ•ਾਂ ਵਿੱਚ ਮਿਸਟਰ ਜੇਮਸ ਹਾਲ ਆਸਟਰੇਲੀਆ, ਅਫਗਾਨਿਸਤਾਨ ਵਿੱਚ ਕੈਨੇਡਾ ਦੇ ਰਾਜਦੂਤ ਮਿਸਟਰ ਕਨੀਤ ਨਿਊਫੈਲਡ, ਡੈਨਮਾਰਕ ਦੇ ਰਾਜਨੀਤਕ ਨਿਰਦੇਸ਼ਕ ਮਿਸਟਰ ਜੈਸਪਰ ਮੋਲਰ, ਅਜਿਪਟ (ਮਿਸਰ) ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਉਪ ਮੰਤਰੀ ਅੰਬੈਸਡਰ ਮਿਸਟਰ ਯਾਸਿਰ ਮੁਰਾਦ ਉਸਮਾਨ ਹੋਸਨੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਦਰਸ਼ਨ-ਦੀਦਾਰੇ ਕੀਤੇ। ਉਨ•ਾਂ ਕੜਾਹ ਪ੍ਰਸ਼ਾਦਿ ਦੀ ਦੇਗ ਲਈ ਤੇ ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪਹੁੰਚੇ। ਜਿੱਥੇ ਉਨ•ਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ: ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ, ਸ੍ਰ: ਹਰਜਾਪ ਸਿੰਘ, ਸ੍ਰ: ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ ਤੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ, ਲੋਈ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਵਿਜ਼ਟਰ ਬੁੱਕ ਤੇ ਜਪਾਨ, ਯੂ ਐਸ ਏ, ਕਜਾਕਿਸਤਾਨ, ਚੀਨ ਅਤੇ ਇਟਲੀ ਦੇ ਮੰਤਰੀਆਂ ਨੇ ਲਿਖਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਾਂਤੀ ਦਾ ਸੋਮਾ ਹੈ। ਉਨ•ਾਂ ਕਿਹਾ ਕਿ ਇਹ ਸਮੁੱਚੀ ਲੋਕਾਈ ਦਾ ਮੁਕੱਦਸ ਅਸਥਾਨ ਹੈ ਜਿਸ ਦੇ ਦਰਸ਼ਨ ਕਰਕੇ ਉਹ ਅਨੰਦਤ ਹੋਏ ਹਨ। ਉਨ•ਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਅਸੀਂ ਇਸ ਲਈ ਸਮੁੱਚੀ ਸ਼੍ਰੋਮਣੀ ਕਮੇਟੀ ਦੇ ਧੰਨਵਾਦੀ ਹਾਂ।ਮੱਥਾ ਟੇਕਣ ਵਾਲਿਆ ਵਿੱਚ 46 ਅਧਿਕਾਰੀ ਤੇ ਹੋਰ ਅਮਲੇ ਫੈਲੇ ਸਮੇਤ 120 ਦੇ ਕਰੀਬ ਲੋਕ ਸ਼ਾਮਲ ਸਨ। ਅਧਿਕਾਰੀਆ ਨੂੰ ਸਿਰੋਪਾ, ਮਾਡਲ ਤੇ ਲੋਈ ਅਤੇ ਲਿਟਰੇਚਰ ਦਿੱਤਾ ਗਿਆ ਜਦ ਕਿ ਬਾਕੀ ਅਮਲੇ ਫੈਲੇ ਨੂੰ ਲੋਈ ਸਿਰੋਪਾ ਤੇ ਲਿਟਰੇਚਰ ਹੀ ਦਿੱਤੇ ਗਏ।
ਜਦੋ ਇਹ ਕਾਫਲਾ ਦੋ ਵਾਲੋਵੋ ਬੱਸ਼ਾਂ ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ ਤਾਂ ਪੁਲੀਸ ਨੇ ਸਾਰੇ ਰਸਤੇ ਜਾਮ ਕਰ ਦਿੱਤੇ ਸਨ ਜਦ ਕਿ ਭਲਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਸੰਗਤਾਂ ਦੂਰ ਤੋ ਦੂਰ ਆ ਰਹੀਆ ਹਨ ਤੇ ਉਹਨਾਂ ਦੇ ਵਹੀਕਲ ਸ੍ਰੀ ਦਰਬਾਰ ਸਾਹਿਬ ਤੋ ਤਿੰਨ ਕਿਲੋਮੀਟਰ ਦੂਰ ਹੀ ਰੋਕ ਦਿੱਤੇ ਗਏ। ਕਈ ਬਜ਼ੁਰਗਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਵਿੱਚ ਭਾਰੀ ਦਿਕਤਾਂ ਆ ਰਹੀਆ ਸਨ। ਸ੍ਰੀ ਦਰਬਾਰ ਸਾਹਿਬ ਦੇ ਸ਼ਰਧਾਲੂਆ ਦੀ ਸਹੂਲਤ ਲਈ ਬਣਾਈ ਤਿੰਨ ਮੰਜਲਾਂ ਪਾਰਕਿੰਗ ਵੀ ਪੂਰੀ ਤਰ੍ਵਾ ਬੰਦ ਕਰ ਦਿੱਤੀ ਗਈ ਸੀ ਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਭਾਈ ਫੋਰਸ ਤਾਇਨਾਤ ਕਰਨ ਤੋ ਇਲਾਵਾ ਬੀ.ਐਸ.ਐਫ ਦੀ ਜਵਾਨਾਂ ਨੇ 1984 ਵਾਂਗ ਮੋਰਚੇ ਵੀ ਬਣਾਏ ਹੋਏ ਸਨ। ਮੋਰਚੇ ਵੇਖ ਕੇ ਬਹੁਤ ਸਾਰੀਆ ਸੰਗਤਾਂ ਆਪਣੇ ਘਰਾਂ ਨੂੰ ਵਾਪਸ ਮੁੜ ਗਈਆ ਕਿਉਕਿ ਸ਼੍ਰੋਮਣੀ ਕਮੇਟੀ ਵੱਲੋ ਪਹਿਲਾਂ ਅਜਿਹੀ ਕੋਈ ਜਾਣਕਾਰੀ ਨਹੀ ਦਿੱਤੀ ਗਈਸੀ ਅਤੇ ਨਾ ਹੀ ਮੋਰਚੇ ਬਣਾਉਣ ਸਬੰਧੀ ਜਿਲ•ਾ ਪ੍ਰਸ਼ਾਸ਼ਨ ਨੇ ਸੰਗਤਾਂ ਨੂੰ ਕੁਝ ਦੱਸਿਆ ਸੀ। ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੇ ਏਰੀਏ ਵਿੱਚ ਵੱਸਦੇ ਲੋਕਾਂ ਨੂੰ ਵੀ ਆਪਣੇ ਘਰ ਪਹੁੰਚਣ ਵਿੱਚ ਭਾਰੀ ਦਿੱਕਤਾਂ ਪੇਸ਼ ਆ ਰਹੀਆ ਸਨ। ਲੋਕ ਪਰੇਸ਼ਾਨ ਸਨ ਪਰ ਚੁੱਪ ਗੜੂੱਪ ਸਨ।

Leave a Reply