ਉਮੀਦਵਾਰਾ ਵੱਲੋ ਚੋਣਾ ਲਈ ਨਾਮਜਦਗੀਆ ਭਰਨ ਦਾ ਸਿਲਸਿਲਾ ਤੇਜ਼

Nabha Punjab


ਨਾਭਾ ( ਸੁਖਚੈਨ ਸਿੰਘ )4ਫਰਵਰੀ ਨੂੰ ਹੋਣ ਵਾਲੀਆ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆ ਦੇ ਉਮੀਦਵਾਰਾ ਵੱਲੋ  ਚੋਣਾ ਲਈ ਨਾਮਜਦਗੀਆ ਭਰਨ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਵਿਧਾਨਸਭਾ ਰਿਜ਼ਰਵ ਹਲਕਾ ਨਾਭਾ ਵਿਖੇ ਵੀ ਅੱਜ ਪਹਿਲੀ ਨਾਮਜਦਗੀ ਸ੍ਰੋਮਣੀ ਅਕਾਲੀਦਲ ਦੇ ਉਮੀਦਵਾਰ ਕਬੀਰਦਾਸ ਵੱਲੋਂ ਰਿਟਰਨਿੰਗ ਅਫਸਰ ਐਸ.ਡੀ.ਐਮ ਨਾਭਾ ਜਸ਼ਨਪ੍ਰੀਤ ਕੌਰ ਕੋਲ ਭਰੀ ਗਈ ਜਿਨ੍ਹਾਂ ਦੇ ਲੜਕੇ ਵਿਕਰਮ ਚੋਹਾਨ ਵੱਲੋਂ ਵੀ ਕਵਰਿੰਗ ਉਮੀਦਵਾਰ ਵੱਜੋਂ ਕਾਜਗ ਦਾਖਿਲ ਕਰਵਾਏ। ਖਾਸ ਗੱਲ ਇਹ ਰਹੀ ਕਿ ਪਿਛਲੀ ਵਿਧਾਨਸਭਾ ਚੋਣਾ ਦੇ ਉਲਟ ਚੋਣ ਕਮੀਸ਼ਨ ਦੀ ਸਖਤੀ ਨੂੰ ਮੁੱਖ ਰੱਖਦੇ ਹੋਏ ਅਕਾਲੀਦਲ ਦੇ ਉਮੀਦਵਾਰ ਕਬੀਰਦਾਸ ਵੱਲੋਂ ਆਪਣੇ ਸਮਰੱਥਕਾ ਨੂੰ ਐਸ.ਡੀ.ਐਮ ਦਫਤਰ ਤੋਂ ਦੂਰ ਹੀ ਰੱਖਿਆ। ਇਸ ਤੋਂ ਇਲਾਵਾ ਐਮ.ਪੀ ਡਾਕਟਰ ਧਰਮਵੀਰ ਗਾਂਧੀ ਵੱਲੋ ਬਣਾਏ ਪੰਜਾਬ ਫਰੰਟ ਦੇ ਨਾਭਾ ਤੋਂ ਉਮੀਦਵਾਰ ਪਰਮਜੀਤ ਰਾਜਗੜ੍ਹ ਨੇ ਵੀ ਆਪਣੇ ਕਾਜਗ ਦਾਖਿਲ ਕੀਤੇ। ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਨਸ਼ਾ , ਪੈਸਾ ਅਤੇ ਹੋਰ ਸਾਮਾਨ ਨਾ ਵੰਡਣ ਦੀ ਸੁੰਹ ਵੀ ਚੁੱਕੀ ਗਈ । ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਵਮਾਨ, ਆਜਾਦ ਉਮੀਦਵਾਰ ਜੀਤਰਾਮ ਦੁੱਲਦੀ ਵੱਲੋਂ ਨਾਮਜਦਗੀ ਦਾਖਿਲ ਕੀਤੀ ਜਾਵੇਗੀ ਜਦੋਂਕਿ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਅਤੇ ਬਾਕੀ ਰਹਿੰਦੇ ਉਮੀਦਵਾਰ ਬੁੱਧਵਾਰ ਨੂੰ ਆਪਣੇ ਨਾਮਜਦਗੀ ਭਰਨਗੇ।

Leave a Reply