ਅਸਾਮ,( ਜਿਲਾ ਦਾਰੰਗ) ਅਗਵਾ ਇੱਕ ਦੇ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਅਸਾਮ ਪੁਲਿਸ ਨੇ ਮੰਗਲਵਾਰ ਨੂੰ ਦਾਰੰਗ ਜ਼ਿਲੇ ਵਿੱਚ ਇੱਕ ਥਾਣੇ ਦੇ ਇੰਚਾਰਜ (ਓ.ਸੀ.) ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਤਿੰਨ ਔਰਤਾ, ਜਿਨ੍ਹਾਂ ਵਿੱਚੋਂ ਇੱਕ ਗਰਭਵਤੀ ਸੀ, ਤੇ ਤਸ਼ੱਦਦ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ .ਇਸ ਤੋਂ ਬਾਅਦ ਅਸਾਮ ਰਾਜ ਮਹਿਲਾ ਕਮਿਸ਼ਨ (ਏਐਸਸੀਡਬਲਯੂ) ਦੁਆਰਾ ਬੁਰਹਾ ਥਾਣੇ ਦੇ ਓਸੀ ਮਹਿੰਦਰ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।ਦਾਰੰਗ ਦੀ ਪੁਲਿਸ 9 ਸਤੰਬਰ ਨੂੰ ਇਕ ਵਿਅਕਤੀ ਰਫੀਕੁਲ ਇਸਲਾਮ ਦੀ ਭਾਲ ਲਈ ਗੁਹਾਟੀ ਆਈ ਸੀ, ਜਿਸ ਉਪਰ ਜ਼ਿਲੇ ਦੇ ਬੁਰਹਾ ਥਾਣੇ ਵਿਚ ਇਕ ਲੜਕੀ ਨੂੰ ਅਗਵਾ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਬਜਾਏ ਉਸਨੂ ਨੂੰ ਗਿਰਫਤਾਰ ਕਰਨ ਦੇ , ਪੁਲਿਸਵਾਲਿਆਂ ਨੇ ਉਸ ਦੀਆਂ ਤਿੰਨ ਭੈਣਾਂ ਨੂੰ ਚੁੱਕ ਲਿਆ.
ਮਹਿਲਾ ਕਾਂਸਟੇਬਲ ਦੀ ਸਹਾਇਤਾ ਨਾਲ ਥਾਣੇ ਦੇ ਇੰਚਾਰਜ ਨੇ ਕਥਿਤ ਤੌਰ ‘ਤੇ ਸਾਰੀ ਰਾਤ ਤਿੰਨਾਂ ਨਾਲ ਮਾਰਕੁੱਟ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਉਹ ਉਸ ਵਿਰੁੱਧ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਂਵੇਗੀ । ਉਨ੍ਹਾਂ ਔਰਤਾ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਨ੍ਹਾਂ ਨਾਲ ਸ਼ਰੀਰਕ ਛੇਰਛਾਰ ਵੀ ਕੀਤੀ।ਪੀੜਤ ਔਰਤਾ ਨੇ 10 ਸਤੰਬਰ ਨੂੰ ਜ਼ਿਲੇ ਦੇ ਪੁਲਿਸ ਸੁਪਰਡੈਂਟ ਅਮ੍ਰਿਤ ਭੂਆਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਕਥਿਤ ਤੌਰ ‘ਤੇ ਮਾਮਲੇ ਦੀ ਜਾਂਚ ਵਿੱਚ ਦੇਰੀ ਕੀਤੀ ਗਈ ਸੀ। ਪੀੜਤ ਔਰਤਾ ਦੇ ਸਰੀਰ ਤੇ ਪਏ ਲਾਸ਼ਾਂ ‘ ਦੇ ਦਾਗ਼ ਦੀਆਂ ਫੋਟੋਆਂ ਸੋਸ਼ਲ ਮੀਡੀਆ’ ਤੇ ਅਪਲੋਡ ਕੀਤੇ ਜਾਣ ਤੋਂ ਬਾਅਦ ਇਸ ਕੇਸ ਨੇ ਪ੍ਰਸ਼ਾਸ਼ਨ ਦਾ ਆਪਣੇ ਵਲ ਧਿਆਨ ਖਿੱਚਿਆ। ਅਸਾਮ ਦੇ ਡਾਇਰੈਕਟਰ-ਜਨਰਲ ਪੁਲਿਸ ਕੁਲਧਰ ਸੈਕੀਆ ਨੇ ਦੱਸਿਆ “ਅਸੀਂ ਥਾਣੇ ਦੇ ਇੰਚਾਰਜ ਅਤੇ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਡਿਪਟੀ ਇੰਸਪੈਕਟਰ ਜਨਰਲ ਬ੍ਰਜਨਜੀਤ ਸਿਨਹਾ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ।“