ਇਤਿਹਾਸਿਕ ਸ਼ਹਿਰ ਫਰੀਦਕੋਟ ਦੀ ਸੁੰਦਰਤਾ ਦਾ ਰੰਗ ਪਿਆ ਫਿੱਕਾ

Faridkot

ਫਰੀਦਕੋਟ (ਜਗਤਾਰ ਦੁਸਾਝ) ਮਿਸ਼ਨ 2017 ਦੀ ਜੰਗ ਨੂੰ ਫਤਹਿ ਕਰਨ ਲਈ ਹਰ ਇਕ ਪਾਰਟੀ ਵਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਨ ਕੀਤਾ ਗਿਆ ਹੈ ਅਤੇ ਉਮੀਦਵਾਰਾਂ ਨੇੋਂ ਆਪਣਾ ਪ੍ਰਚਾਰ ਵੀ ਜੰਗੀ ਪੱਧਰ ਤੇ ਸੂਰ ਕਰ ਦਿੱਤਾ ਹੈ, ਪਰ ਇਸ ਚੋਣ ਪ੍ਰਚਾਰ ਵਿਚ ਲੋਕਾਂ ਨੂੰ ਆਪਣੇ ਵਲ ਆਕਰਸ਼ਤ ਕਰਣ ਲਈ ਉਮੀਦਵਾਰਾਂ ਵਲੋਂ ਆਪਣੇ ਪੋਸਟਰ ਵੱਡੇ ਪੱਧਰ ਤੇ ਲਗਾੲੇ ਜਾ ਰਹੇ ਹਨ। ਇਹਨਾਂ ਪੋਸਟਰਾਂ ਕਾਰਨ ਫਰੀਦਕੋਟ ਦੀ ਸੁੰਦਰਤਾ ਤੇ ਦਾਗ ਲਗਾੲੇ ਜਾ ਰਹੇ ਹਨ। ਗੱਲ ਕਰੀਏ ਫਰੀਦਕੋਟ ਸ਼ਹਿਰ ਦੀ ਤਾ ਫਰੀਦਕੋਟ ਸ਼ਹਿਰ  ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਤਿਹਾਸਿਕ ਸ਼ਹਿਰ ਹੈ, ਜੋਕਿ ਅੱਜ ਰਾਜਨੀਤਿਕ ਪਾਰਟੀਆਂ ਦੇ ਇਸ਼ਤਿਹਾਰਾ ਨਾਲ ਪੂਰੀ ਤਰਾਂ ਢਕ ਦਿੱਤਾ ਗਿਆ ਹੈ। ਜਿਸ ਨਾਲ ਸ਼ਹਿਰ ਦੀ ਖੂਬਸੂਰਤੀ ਫਿੱਕੀ ਪੈ ਚੁੱਕੀ ਹੈ ਅਤੇ ਸਰਕਾਰੀ ਇਮਾਰਤਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਵੀ ਓ- ਇਸ ਸਬੰਧੀ ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਸ਼ਹਿਰ ਦੀਆਂ ਸਰਕਾਰੀ ਇਮਾਰਤਾ ਨੂੰ ਖਰਾਬ ਜਾ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚੋਣ ਦਿੱਤਾ ਜਾਵੇਗਾ ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਹਦਾਇਤ ਵੀ ਕੀਤੀ ਕਿ ਉਹ ਕਿਸੇ ਵੀ ਤਰਾਂ ਨਾਲ ਸ਼ਹਿਰ ਦੀ ਖੂਬਸੂਰਤੀ ਨੂੰ ਖਰਾਬ ਨਾ ਕਰਣ।

ਸ਼ਹਿਰ ਫਰੀਦਕੋਟ ਅੱਜ ਪੋਸਟਰਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਜੇਕਰ ਸਮੇ ਰਹਿੰਦੇ ਇਹੋ ਜੇਹੈ ਲੋਕਾਂ ਤੇ ਲਗਾਮ ਨਾ ਲਗਾਈ ਗਈ ਤਾ ਆਉਣ ਵਾਲਿਆ 2017 ਦੀਆਂ ਚੋਣਾਂ ਵਿਚ ਇਸ ਤੋਂ ਜਿਆਦਾ ਭੱਦੇ ਤਰੀਕੇ ਨਾਲ ਸ਼ਹਿਰ ਦੀ ਖ਼ੂਬਸੂਰਤੀ ਨੂੰ ਖਰਾਬ ਕੀਤਾ ਜਾਵੇਗਾ। ਇਥੇ ਇਹ ਵੀ ਦਸਣਾ ਜਰੂਰੀ ਬਣਦਾ ਹੈ ਕੀ ਇਸ ਤੋਂ ਪਹਿਲਾ ਇਕ ਇਮੀਗ੍ਰੇਸ਼ਨ ਸੰਸਥਾ ਤੇ ਡਿਪਟੀ ਕਮਿਸ਼ਨਰ ਵਲੋਂ ਕਾਰਵਾਈ ਕੀਤੀ ਜਾ ਚੁਕੀ ਹੈ। ਹੁਣ ਵੇਖਣਾ ਇਹ ਹੋਵੇਗਾ ਕੀ ਆਖਿਰ ਇਹਨਾਂ ਪਾਰਟੀਆਂ ਦੇ ਨੁਮਾਇੰਦਿਆਂ ਤੇ ਕਦੋ ਤਕ ਕੋਈ ਕਾਰਵਾਈ ਕੀਤੀ ਜਾਂਦੀ ਹੈ।

Leave a Reply