ਆਮ ਆਦਮੀ ਪਾਰਟੀ ਨੂੰ ਛੱਡਕੇ ਜਾਣ ਵਾਲੇ ਆਗੂਆ ਦੀ ਗਿਣਤੀ

Nabha Punjab


ਨਾਭਾ (ਸੁਖਚੈਨ ਸਿੰਘ ) ਪੰਜਾਬ ਵਿਧਾਨਸਭਾ ਚੋਣਾ ਜਿਵੇਂ ਜਿਵੇਂ ਨੇੜੇ ਆ ਰਹੀਆ ਹਨ ਆਮ ਆਦਮੀ ਪਾਰਟੀ ਨੂੰ ਛੱਡਕੇ ਜਾਣ ਵਾਲੇ ਆਗੂਆ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਵਿਧਾਨਸਭਾ ਹਲਕਾ ਨਾਭਾ ਵਿਖੇ ਵੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਜੋਰਦਾਰ ਝਟਕਾ ਲੱਗਾ ਜਦੋਂ ਨਾਭਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਅਤੇ ਆਮ ਆਦਮੀ ਪਾਰਟੀ ਦੇ ਕਾਰਟੂਨ ਸਕਰਿਪਟ ਰਾਇਟਰ ਬਲਵਿੰਦਰ ਸਿੰਘ, ਕਈ ਬੂਥ ਕੋਆਡੀਨੇਟਰ ਅਤੇ ਸੈਂਕੜਿਆ ਦੀ ਗਿਣਤੀ ਵਿੱਚ ਆਪ ਵਰਕਰ ਆਮ ਆਦਮੀ ਪਾਰਟੀ ਛੱਡਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨ•ਾਂ ਨੂੰ ਨਾਭਾ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਵਿਸ਼ਵਾਸ ਦਿਵਾਇਆ। ਆਪ ਛੱਡਕੇ ਕਾਂਗਰਸ ਵਿੱਚ ਆਏ ਬਲਵਿੰਦਰ ਸਿੰਘ ਨੇ ਆਪ ਤੇ ਦੋਸ਼ ਲਗਾਇਆ ਕਿ ਨਾਭਾ ਤੋਂ ਟਿਕਟ ਦੇਣ ਲਈ ਉਨ•ਾਂ ਕੋਲੋ 55ਲੱਖ ਰੁਪਏ ਮੰਗੇ ਗਏ ਸਨ ਜੋ ਉਨ•ਾਂ ਕੋਲ ਨਹੀਂ ਸਨ। ਉਨ•ਾਂ ਇਹ ਵੀ ਦੋਸ਼ ਲਗਾਇਆ ਕਿ ਦੇਵਮਾਨ ਨੇ ਖੁਦ ਮੀਟਿੰਗ ਵਿੱਚ ਇਹ ਐਲਾਨ ਕੀਤਾ ਸੀ ਪਾਰਟੀ ਨੂੰ 50ਲੱਖ ਰੁਪਏ ਪਾਰਟੀ ਫੰਡ ਦੇਕੇ ਨਾਭਾ ਤੋਂ ਟਿਕਟ ਪ੍ਰਾਪਤ ਕੀਤੀ ਹੈ ਉਨ•ਾਂ ਕਿਹਾ ਕਿ ਆਮ ਆਦਮੀ ਇਸ ਮੌਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਬਲਵਿੰਦਰ ਸਿੰਘ ਨੇ ਪਾਰਟੀ ਵੱਲੋਂ ਟਿਕਟ ਲਈ ਲਈ ਇੰਟਰਵਿਯੂ ਸਮੇਂ ਹੀ ਪੈਸੇ ਦੀ ਡਿਮਾਂਡ ਕੀਤੀ ਗਈ ਸੀ ਉਨ•ਾਂ ਵੱਲੋਂ ਪੈਸੇ ਨਾ ਦੇਣ ਕਰਕੇ ਬਾਹਰਲੇ ਉਮੀਦਵਾਰ ਦੇਵਮਾਨ ਨੂੰ ਟਿਕਟ ਦਿੱਤੀ ਗਈ ਹੈ ਉਨ•ਾਂ ਕਿਹਾ ਕਿ ਉਹ ਬਿਨ•ਾਂ ਸ਼ਰਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

Leave a Reply