ਅਖੀਰ ਕਿਉ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਮੀਟਿੰਗ ਦੌਰਾਨ ਮੌਤ ਦਾ ਜਾਲ ਵਿਛਿਆ (ਵੀਡੀਓ )

Punjab


ਮੌੜ ਮੰਡੀ (ਹਰਪਾਲ ਸਿੰਘ /ਹਨੀ ਮੇਹਰਾ ) : ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਉਸ ਸਮੇਂ ਲੋਕਾਂ ‘ਚ ਦਹਿਸ਼ਤ ਫੈਲ ਗਈ, ਜਦੋਂ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਨੁੱਕੜ ਮੀਟਿੰਗ ਨੇੜੇ ਵੱਡੇ ਬੰਬ ਧਮਾਕੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਮੀਟਿੰਗ ਦੌਰਾਨ ਮੌਤ ਨੇ ਅਜਿਹਾ ਜਾਲ ਵਿਛਾਇਆ ਕਿ ਲੋਕਾਂ ‘ਚ ਚੀਕੋ-ਪੁਕਾਰ ਮਚ ਗਈ। ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ ਤੋਂ ਉਧਰ ਦੌੜਨ ਲੱਗਾ। ਜ਼ਖਮੀਆਂ ਨੂੰ ਤੁਰੰਤ ਹਸਪਤਾਲਾਂ ‘ਚ ਪਹੁੰਚਾਇਆ ਗਿਆ। ਕੁਝ ਹੀ ਦੇਰ ‘ਚ ਪੂਰੇ ਇਲਾਕੇ ਦਾ ਮਾਹੌਲ ਹੀ ਬਦਲ ਗਿਆ। ਹਾਲਾਂਕਿ ਇਸ ਘਟਨਾ ਦਾ ਮੁੱਖ ਮਕਸਦ ਕਾਂਗਰਸੀ ਉਮੀਦਵਾਰ ਨੂੰ ਨਿਸ਼ਾਨੇ ‘ਤੇ ਲੈਣਾ ਦੱਸਿਆ ਜਾ ਰਿਹਾ ਹੈ ਪਰ ਉਹ ਵਾਲ-ਵਾਲ ਇਸ ਘਟਨਾ ਦੌਰਾਨ ਬਚ ਗਏ।

Leave a Reply